The Search

The Search

ਬਰਲਿਨ

ਜਰਮਨੀ ਦੀ ਰਾਜਧਾਨੀ

ਬਰਲਿਨ ਜਰਮਨੀ ਦੀ ਰਾਜਧਾਨੀ ਅਤੇ ਜਰਮਨੀ ਦੇ 16 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਬਾਦੀ 35 ਲੱਖ ਹੈ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਢੁਕਵਾਂ ਸ਼ਹਿਰ ਅਤੇ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹ ਉੱਤਰ-ਪੂਰਬੀ ਜਰਮਨੀ ਵਿੱਚ ਸਪਰੀ ਦਰਿਆ ਕੰਢੇ ਬਰਲਿਨ-ਬ੍ਰਾਂਡਨਬੁਰਗ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ 180 ਦੇਸ਼ਾਂ ਤੋਂ ਵੱਧ ਦੇ ਲਗਭਗ ਸਾਢੇ 40 ਲੱਖ ਲੋਕ ਰਹਿੰਦੇ ਹਨ। ਇਸ ਸ਼ਹਿਰ ਦਾ ਲਗਭਗ ਤੀਜਾ ਹਿੱਸਾ ਜੰਗਲਾਂ, ਪਾਰਕਾਂ, ਬਾਗ਼ਾਂ, ਨਦੀਆਂ ਅਤੇ ਝੀਲਾਂ ਦਾ ਬਣਿਆ ਹੋਇਆ ਹੈ।

Wikipedia · CC BY-SA