The Search
ਬੁਦਾਪੈਸਤ
ਬੁਦਾਪੈਸਤ ਹੰਗਰੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ, ਮੱਧ-ਯੂਰਪ ਦਾ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਪਾਰਕ, ਉਦਯੋਗਿਕ ਅਤੇ ਢੋਆ-ਢੁਆਈ ਕੇਂਦਰ ਹੈ, ਜਿਸ ਨੂੰ ਕਈ ਵਾਰ ਹੰਗਰੀ ਦਾ ਪ੍ਰਧਾਨ ਸ਼ਹਿਰ ਕਿਹਾ ਜਾਂਦਾ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 17.4 ਲੱਖ ਹੈ, ਜੋ 1989 ਦੇ ਅੰਕੜੇ 21 ਲੱਖ ਤੋਂ ਘਟ ਗਈ ਹੈ; ਇਸ ਦਾ ਮੁੱਖ ਕਾਰਨ ਉਪਨਗਰਵਾਦ ਹੈ। ਬੁਦਾਪੈਸਤ ਮਹਾਂਨਗਰੀ ਇਲਾਕਾ 33 ਲੱਖ ਅਬਾਦੀ ਵਾਲਾ ਹੈ। ਸ਼ਹਿਰੀ ਹੱਦਾਂ ਅੰਦਰ ਇਸ ਸ਼ਹਿਰ ਦਾ ਖੇਤਰਫਲ 525 ਵਰਗ ਕਿ.ਮੀ. ਹੈ। ਬੁਦਾਪੈਸਤ 17 ਨਵੰਬਰ 1873 ਵਿੱਚ ਦਨੂਬ ਦੇ ਪੱਛਮੀ ਕੰਢੇ ਉਤਲੇ ਬੁਦਾ ਅਤੇ ਓਬੁਦਾ ਅਤੇ ਪੂਰਬੀ ਕੰਢੇ ਉੱਤਲੇ ਪੈਸਤ ਦੇ ਏਕੀਕਰਨ ਨਾਲ਼ ਇੱਕ ਸ਼ਹਿਰ ਬਣ ਗਿਆ।
Wikipedia · CC BY-SA