The Search

The Search

ਕੋਪਨਹੇਗਨ ਯੂਨੀਵਰਸਿਟੀ

ਕੋਪਨਹੇਗਨ ਯੂਨੀਵਰਸਿਟੀ (UCPH) ਡੈਨਮਾਰਕ ਵਿੱਚ ਪੁਰਾਣੀ ਯੂਨੀਵਰਸਿਟੀ ਅਤੇ ਖੋਜ ਸੰਸਥਾ ਹੈ। ਇਹ ਉਪਸਾਲਾ ਯੂਨੀਵਰਸਿਟੀ (1477) ਦੇ ਬਾਅਦ ਸਕੈਂਡੇਨੇਵੀਆ ਵਿੱਚ ਉੱਚ ਸਿੱਖਿਆ ਲਈ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਯੂਨੀਵਰਸਿਟੀ ਵਿੱਚ 23,473 ਅੰਡਰਗਰੈਜੂਏਟ ਵਿਦਿਆਰਥੀ, 17,398 ਪੋਸਟ-ਗ੍ਰੈਜੂਏਟ ਵਿਦਿਆਰਥੀ, 2,968 ਡਾਕਟਰਲ ਵਿਦਿਆਰਥੀ ਅਤੇ 9,000 ਤੋਂ ਵੱਧ ਕਰਮਚਾਰੀ ਹਨ। ਯੂਨੀਵਰਸਿਟੀ ਦੇ ਕੋਪਨਹੇਗਨ ਵਿੱਚ ਅਤੇ ਉਸ ਦੇ ਆਸਪਾਸ ਚਾਰ ਕੈਂਪਸ ਹਨ, ਅਤੇ ਕੇਂਦਰੀ ਹੈੱਡਕੁਆਰਟਰ ਕੋਪੇਹੇਗਨ ਵਿੱਚ ਸਥਿਤ ਹਨ। ਜ਼ਿਆਦਾਤਰ ਕੋਰਸਾਂ ਨੂੰ ਡੈਨਿਸ਼ ਵਿੱਚ ਪੜ੍ਹਾਇਆ ਜਾਂਦਾ ਹੈ; ਹਾਲਾਂਕਿ, ਬਹੁਤ ਸਾਰੇ ਕੋਰਸ ਇੰਗਲਿਸ਼ ਵਿੱਚ ਅਤੇ ਕੁਝ ਕੁ ਜਰਮਨ ਵਿੱਚ ਵੀ ਆਫ਼ਰ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਨ, ਜਿਹਨਾਂ ਵਿੱਚੋਂ ਲੱਗਪਗ ਅੱਧੇ ਨੋਰਡਿਕ ਦੇਸ਼ਾਂ ਤੋਂ ਆਉਂਦੇ ਹਨ। 

Wikipedia · CC BY-SA