The Search
ਲੰਡਨ
ਇੰਗਲੈਂਡ ਦੀ ਰਾਜਧਾਨੀ
ਲੰਡਨ ਇੰਗਲੈਂਡ ਦੀ ਰਾਜਧਾਨੀ ਹੈ ਅਤੇ ਇਹ ਇੰਗਲੈਂਡ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ। ਇਹ ਸ਼ਹਿਰ ਗ੍ਰੇਟ ਬ੍ਰਿਟੇਨ ਦੇ ਟਾਪੂ ਦੇ ਦੱਖਣ ਪੂਰਬ ਵਿੱਚ ਥੇਮਜ਼ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਇਹ ਸ਼ਹਿਰ ਰੋਮਨ ਰਾਜਿਆਂ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿੰਨ੍ਹਾ ਨੇ ਇਸਦਾ ਨਾਂਮ "ਲੰਡੇਨੀਅਮ" ਰੱਖਿਆ ਸੀ। ਲੰਡਨ ਦਾ ਪ੍ਰਾਚੀਨ ਮੂਲ, ਸਿਟੀ ਆਫ ਲੰਡਨ, ਇਸਦਾ ਵੱਡਾ ਹਿੱਸਾ 1.12-square-mile (2.9 km2) ਮੱਧਕਾਲ ਸੀਮਾਵਾਂ ਰੱਖਦਾ ਹੈ। ਇਹ ਮਹਾਂਨਗਰ ਸ਼ਹਿਰ ਹੈ। ਇਸਨੂੰ ਗ੍ਰੇਟਰ ਲੰਡਨ ਵੀ ਕਹਿੰਦੇ ਹਨ। ਲੰਡਨ ਸ਼ਹਿਰ ਨੂੰ ਇੱਥੋਂ ਦਾ ਮੇਅਰ ਅਤੇ ਲੰਡਨ ਅਸੈਂਬਲੀ ਆਪਣੀ ਦੇਖ-ਰੇਖ ਹੇਠ ਚਲਾਉਂਦੀ ਹੈ।
Wikipedia · CC BY-SA