The Search

The Search

2016 ਨੀਸ ਹਮਲਾ

14 ਜੁਲਾਈ 2016 ਨੂੰ ਫ਼ਰਾਂਸ ਦੇ ਸ਼ਹਿਰ ਨੀਸ ਵਿੱਚ ਬੈਸਟੀਲ (Bastille) ਦਿਨ ਮਨਾ ਰਹੇ ਲੋਕਾਂ ਦੀ ਭੀੜ ਉੱਤੇ ਹਮਲਾ ਕੀਤਾ ਗਿਆ। ਇੱਕ 19 ਟਨ ਵਾਲਾ ਵੱਡਾ ਕਾਰਗੋ ਟਰੱਕ ਜਾਣ ਬੁੱਝ ਕੇ ਪ੍ਰੋਮੇਨਾੜੇ ਦੇਸ ਅੰਗਲੈਸ ਵਿਖੇ ਭੀੜ ਤੇ ਚੜ੍ਹਾ ਦਿੱਤਾ ਗਿਆ। ਇਸ ਵਿੱਚ 86 ਲੋਕ ਮਾਰੇ ਗਏ ਅਤੇ 434 ਜਖਮੀ ਹੋਏ। ਅਪਰਾਧੀ ਨੇ ਦਰਸ਼ਕਾਂ ਨਾਲ ਟਕਰਾਉਣ ਤੋਂ ਪਹਿਲਾਂ 100 ਮੀਟਰ ਤੱਕ ਉੱਚ ਰਫ਼ਤਾਰ ਨਾਲ ਟਰੱਕ ਨੂੰ ਚਲਾਇਆ। ਟਰੱਕ ਦੇ ਡਰਾਇਵਰ ਨੂੰ ਪੁਲਿਸ ਦੁਆਰਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ।

Wikipedia · CC BY-SA