The Search

The Search

ਪ੍ਰਕਾਸ਼ ਸੰਸਲੇਸ਼ਣ

ਪ੍ਰਕਾਸ਼ ਊਰਜਾ ਨੂੰ ਰਸਾਇਣਕ ਊਰਜਾ ਵਿੱਚ ਬਦਲਣ ਦਾ ਜੈਵਿਕ ਢੰਗ

ਪ੍ਰਕਾਸ਼ ਸੰਸਲੇਸ਼ਣ ਜਾਂ ਫ਼ੋਟੋਸਿੰਥਸਿਸ ਪੌਦਿਆਂ ਅਤੇ ਕਈ ਹੋਰ ਖ਼ੁਦ ਭੋਜਨ ਤਿਆਰ ਕਰਨ ਵਾਲੇ ਜੀਵਾਂ ਵੱਲੋਂ ਵਰਤੀ ਜਾਣ ਵਾਲੀ ਇੱਕ ਕਿਰਿਆ ਹੈ ਜਿਸ ਰਾਹੀਂ ਉਹ ਪ੍ਰਕਾਸ਼ ਊਰਜਾ ਨੂੰ ਰਸਾਇਣਕ ਊਰਜਾ ਵਿੱਚ ਬਦਲ ਕੇ ਆਪਣੇ ਸਰੀਰ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਪ੍ਰਨਾਲੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਤੋਂ ਕਾਰਬੋਹਾਈਡਰੇਟ, ਜਿਵੇਂ ਕਿ ਸ਼ੱਕਰ, ਬਣਾਏ ਜਾਂਦੇ ਹਨ। ਵਿਅਰਥ ਉਪਜ ਵਜੋਂ ਆਕਸੀਜਨ ਵੀ ਛੱਡੀ ਜਾਂਦੀ ਹੈ। ਬਹੁਤੇ ਪੌਦੇ, ਬਹੁਤੇ ਸਾਵਲ ਅਤੇ ਸਾਈਨੋਬੈਕਟੀਰੀਆ ਇਸ ਕਿਰਿਆ ਨੂੰ ਅਪਣਾਉਂਦੇ ਹਨ ਅਤੇ ਇਸੇ ਕਰ ਕੇ ਉਹਨਾਂ ਨੂੰ ਫ਼ੋਟੋਟਰਾਫ਼ ਕਿਹਾ ਜਾਂਦਾ ਹੈ। ਇਸੇ ਪ੍ਰਨਾਲੀ ਸਦਕਾ ਵਾਯੂਮੰਡਲ ਵਿੱਚ ਆਕਸੀਜਨ ਦਾ ਸਤਰ ਥਿਰ ਰਹਿੰਦਾ ਹੈ ਅਤੇ ਧਰਤੀ ਉਤਲੇ ਜੀਵਨ ਲਈ ਲੋੜੀਂਦੀ ਜ਼ਿਆਦਾਤਰ ਊਰਜਾ ਇੱਥੋਂ ਹੀ ਆਉਂਦੀ ਹੈ।

Wikipedia · CC BY-SA