The Search
ਸਿਓਲ
ਸਿਓਲ, ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ। ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ, ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।
Wikipedia · CC BY-SA