The Search

The Search

ਟੋਰਾਂਟੋ

ਟੋਰਾਂਟੋ ਓਂਟਾਰੀਓ ਪ੍ਰਾਂਤ ਦੀ ਰਾਜਧਾਨੀ ਅਤੇ 2016 ਦੇ ਅਨੁਸਾਰ 2,731,571 ਦੀ ਆਬਾਦੀ ਦੇ ਨਾਲ ਦਾ ਕੈਨੇਡਾ ਸਭ ਤੋਂ ਵੱਡਾ ਨਗਰ ਹੈ। ਮੌਜੂਦਾ ਸਮੇਂ ਵਿਚ, ਟੋਰਾਂਟੋ ਮਰਦਮਸ਼ੁਮਾਰੀ ਮਹਾਨਗਰ ਖੇਤਰ (ਸੀ.ਐੱਮ.ਏ.), ਜਿਸ ਵਿਚੋਂ ਬਹੁਗਿਣਤੀ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਹੈ, ਦੀ ਆਬਾਦੀ 5,928,040 ਹੈ, ਜਿਸ ਨਾਲ ਇਹ ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੀ.ਐੱਮ.ਏ. ਹੈ। ਇਹ ਓਂਟਾਰੀਓ ਝੀਲ ਦੇ ਉੱਤਰ-ਪੱਛਮੀ ਤੱਟ ਉੱਤੇ ਸਥਿਤ ਹੈ ਅਤੇ ਇੱਥੇ ਦੀ ਆਬਾਦੀ ਤਕਰੀਬਨ 2.5 ਮਿਲਿਅਨ ਹੈ ਜੋ ਇਸਨੂੰ ਉੱਤਰੀ ਅਮਰੀਕਾ ਵਿੱਚ ਆਬਾਦੀ ਦੇ ਅਨੁਸਾਰ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਦਾ ਦਰਜਾ ਦਿਵਾਉਂਦਾ ਹੈ। ਟੋਰਾਂਟੋ ਵਪਾਰ, ਵਿੱਤ, ਕਲਾ ਅਤੇ ਸਭਿਆਚਾਰ ਦਾ ਇੱਕ ਅੰਤਰਰਾਸ਼ਟਰੀ ਕੇਂਦਰ ਹੈ ਅਤੇ ਵਿਸ਼ਵ ਦੇ ਸਭ ਤੋਂ ਬਹੁਸਭਿਆਚਾਰਕ ਅਤੇ ਮਹਾਂਨਗਰੀ ਸ਼ਹਿਰਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।

Wikipedia · CC BY-SA